|
ਪਉੜੀ ॥
ਕਾਇਆ ਅੰਦਰਿ ਗੜੁ ਕੋਟੁ ਹੈ; ਸਭਿ ਦਿਸੰਤਰ ਦੇਸਾ ॥
ਆਪੇ ਤਾੜੀ ਲਾਈਅਨੁ; ਸਭ ਮਹਿ ਪਰਵੇਸਾ ॥
ਆਪੇ ਸ੍ਰਿਸਟਿ ਸਾਜੀਅਨੁ; ਆਪਿ ਗੁਪਤੁ ਰਖੇਸਾ ॥
ਗੁਰ ਸੇਵਾ ਤੇ ਜਾਣਿਆ; ਸਚੁ ਪਰਗਟੀਏਸਾ ॥
ਸਭੁ ਕਿਛੁ ਸਚੋ ਸਚੁ ਹੈ; ਗੁਰਿ ਸੋਝੀ ਪਾਈ ॥੧੬॥
ਸਲੋਕ ਮਃ ੧ ॥
ਸਾਵਣੁ ਰਾਤਿ ਅਹਾੜੁ ਦਿਹੁ; ਕਾਮੁ ਕ੍ਰੋਧੁ ਦੁਇ ਖੇਤ ॥
ਲਬੁ ਵਤ੍ਰ, ਦਰੋਗੁ ਬੀਉ; ਹਾਲੀ ਰਾਹਕੁ ਹੇਤ ॥
ਹਲੁ ਬੀਚਾਰੁ, ਵਿਕਾਰ ਮਣ; ਹੁਕਮੀ ਖਟੇ ਖਾਇ ॥
ਨਾਨਕ, ਲੇਖੈ ਮੰਗਿਐ; ਅਉਤੁ ਜਣੇਦਾ ਜਾਇ ॥੧॥
ਮਃ ੧ ॥
ਭਉ ਭੁਇ, ਪਵਿਤੁ ਪਾਣੀ; ਸਤੁ ਸੰਤੋਖੁ ਬਲੇਦ ॥
ਹਲੁ ਹਲੇਮੀ, ਹਾਲੀ ਚਿਤੁ; ਚੇਤਾ ਵਤ੍ਰ, ਵਖਤ ਸੰਜੋਗੁ ॥
ਨਾਉ ਬੀਜੁ, ਬਖਸੀਸ ਬੋਹਲ; ਦੁਨੀਆ ਸਗਲ ਦਰੋਗ ॥
ਨਾਨਕ, ਨਦਰੀ ਕਰਮੁ ਹੋਇ; ਜਾਵਹਿ ਸਗਲ ਵਿਜੋਗ ॥੨॥
ਪਉੜੀ ॥
ਮਨਮੁਖਿ ਮੋਹੁ ਗੁਬਾਰੁ ਹੈ; ਦੂਜੈ ਭਾਇ ਬੋਲੈ ॥
ਦੂਜੈ ਭਾਇ ਸਦਾ ਦੁਖੁ ਹੈ; ਨਿਤ ਨੀਰੁ ਵਿਰੋਲੈ ॥
ਗੁਰਮੁਖਿ ਨਾਮੁ ਧਿਆਈਐ; ਮਥਿ ਤਤੁ ਕਢੋਲੈ ॥
ਅੰਤਰਿ ਪਰਗਾਸੁ ਘਟਿ ਚਾਨਣਾ; ਹਰਿ ਲਧਾ ਟੋਲੈ ॥
ਆਪੇ ਭਰਮਿ ਭੁਲਾਇਦਾ; ਕਿਛੁ ਕਹਣੁ ਨ ਜਾਈ ॥੧੭॥
ਸਲੋਕ ਮਃ ੨ ॥
ਨਾਨਕ, ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ॥
ਓਥੈ, ਹਟੁ ਨ ਚਲਈ; ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ; ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ ॥
ਵਿਚਿ ਉਪਾਏ ਸਾਇਰਾ; ਤਿਨਾ ਭਿ ਸਾਰ ਕਰੇਇ ॥
ਨਾਨਕ, ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ॥੧॥
ਮਃ ੧ ॥
ਨਾਨਕ, ਇਹੁ ਜੀਉ ਮਛੁਲੀ; ਝੀਵਰੁ ਤ੍ਰਿਸਨਾ ਕਾਲੁ ॥
ਮਨੂਆ ਅੰਧੁ ਨ ਚੇਤਈ; ਪੜੈ ਅਚਿੰਤਾ ਜਾਲੁ ॥
ਨਾਨਕ, ਚਿਤੁ ਅਚੇਤੁ ਹੈ; ਚਿੰਤਾ ਬਧਾ ਜਾਇ ॥
ਨਦਰਿ ਕਰੇ ਜੇ ਆਪਣੀ; ਤਾ ਆਪੇ ਲਏ ਮਿਲਾਇ ॥੨॥
ਪਉੜੀ ॥
ਸੇ ਜਨ ਸਾਚੇ ਸਦਾ ਸਦਾ; ਜਿਨੀ ਹਰਿ ਰਸੁ ਪੀਤਾ ॥
ਗੁਰਮੁਖਿ ਸਚਾ ਮਨਿ ਵਸੈ; ਸਚੁ ਸਉਦਾ ਕੀਤਾ ॥
ਸਭੁ ਕਿਛੁ ਘਰ ਹੀ ਮਾਹਿ ਹੈ; ਵਡਭਾਗੀ ਲੀਤਾ ॥
ਅੰਤਰਿ ਤ੍ਰਿਸਨਾ ਮਰਿ ਗਈ; ਹਰਿ ਗੁਣ ਗਾਵੀਤਾ ॥
ਆਪੇ ਮੇਲਿ ਮਿਲਾਇਅਨੁ; ਆਪੇ ਦੇਇ ਬੁਝਾਈ ॥੧੮॥
ਸਲੋਕ ਮਃ ੧ ॥
ਵੇਲਿ ਪਿੰਞਾਇਆ, ਕਤਿ ਵੁਣਾਇਆ ॥
ਕਟਿ ਕੁਟਿ ਕਰਿ, ਖੁੰਬਿ ਚੜਾਇਆ ॥
ਲੋਹਾ ਵਢੇ, ਦਰਜੀ ਪਾੜੇ; ਸੂਈ ਧਾਗਾ ਸੀਵੈ ॥
ਇਉ ਪਤਿ ਪਾਟੀ, ਸਿਫਤੀ ਸੀਪੈ; ਨਾਨਕ ਜੀਵਤ ਜੀਵੈ ॥
ਹੋਇ ਪੁਰਾਣਾ ਕਪੜੁ ਪਾਟੈ; ਸੂਈ ਧਾਗਾ ਗੰਢੈ ॥
ਮਾਹੁ ਪਖੁ ਕਿਹੁ ਚਲੈ ਨਾਹੀ; ਘੜੀ ਮੁਹਤੁ ਕਿਛੁ ਹੰਢੈ ॥
Continued...
|
955
:
3575
Pauree:
955
:
3576
Deep within the body is the fortress of the Lord, and all lands and countries.
955
:
3577
He Himself sits in primal, profound Samaadhi; He Himself is all-pervading.
955
:
3578
He Himself created the Universe, and He Himself remains hidden within it.
955
:
3579
Serving the Guru, the Lord is known, and the Truth is revealed.
955
:
3580
He is True, the Truest of the True; the Guru has imparted this understanding. ||16||
955
:
3581
Shalok, First Mehl:
955
:
3582
Night is the summer season, and day is the winter season; sexual desire and anger are the two fields planted.
955
:
3583
Greed prepares the soil, and the seed of falsehood is planted; attachment and love are the farmer and hired hand.
955
:
3584
Contemplation is the plow, and corruption is the harvest; this is what one earns and eats, according to the Hukam of the Lord's Command.
955
:
3585
O Nanak, when one is called to give his account, he will be barren and infertile. ||1||
955
:
3586
First Mehl:
955
:
3587
Make the Fear of God the farm, purity the water, truth and contentment the cows and bulls,
955
:
3588
humility the plow, consciousness the plowman, remembrance the preparation of the soil, and union with the Lord the planting time.
955
:
3589
Let the Lord's Name be the seed, and His Forgiving Grace the harvest. Do this, and the whole world will seem false.
955
:
3590
O Nanak, if He bestows His Merciful Glance of Grace, then all your separation will be ended. ||2||
955
:
3591
Pauree:
955
:
3592
The self-willed manmukh is trapped in the darkness of emotional attachment; in the love of duality he speaks.
955
:
3593
The love of duality brings pain forever; he churns the water endlessly.
955
:
3594
The Gurmukh meditates on the Naam, the Name of the Lord; he churns, and obtains the essence of reality.
955
:
3595
The Divine Light illuminates his heart deep within; he seeks the Lord, and obtains Him.
955
:
3596
He Himself deludes in doubt; no one can comment on this. ||17||
955
:
3597
Shalok, Second Mehl:
955
:
3598
O Nanak, don't be anxious; the Lord will take care of you.
955
:
3599
He created the creatures in water, and He gives them their nourishment.
955
:
3600
There are no stores open there, and no one farms there.
955
:
3601
No business is ever transacted there, and no one buys or sells.
955
:
3602
Animals eat other animals; this is what the Lord has given them as food.
955
:
3603
He created them in the oceans, and He provides for them as well.
955
:
3604
O Nanak, don't be anxious; the Lord will take care of you. ||1||
955
:
3605
First Mehl:
955
:
3606
O Nanak, this soul is the fish, and death is the hungry fisherman.
955
:
3607
The blind man does not even think of this. And suddenly, the net is cast.
955
:
3608
O Nanak, his consciousness is unconscious, and he departs, bound by anxiety.
955
:
3609
But if the Lord bestows His Glance of Grace, then He unites the soul with Himself. ||2||
955
:
3610
Pauree:
955
:
3611
They are true, forever true, who drink in the sublime essence of the Lord.
955
:
3612
The True Lord abides in the mind of the Gurmukh; He strikes the true bargain.
955
:
3613
Everything is in the home of the self within; only the very fortunate obtain it.
955
:
3614
The hunger within is conquered and overcome, singing the Glorious Praises of the Lord.
955
:
3615
He Himself unites in His Union; He Himself blesses them with understanding. ||18||
955
:
3616
Shalok, First Mehl:
955
:
3617
The cotton is ginned, woven and spun;
955
:
3618
the cloth is laid out, washed and bleached white.
955
:
3619
The tailor cuts it with his scissors, and sews it with his thread.
955
:
3620
Thus, the torn and tattered honor is sewn up again, through the Lord's Praise, O Nanak, and one lives the true life.
955
:
3621
Becoming worn, the cloth is torn; with needle and thread it is sewn up again.
955
:
3622
It will not last for a month, or even a week. It barely lasts for an hour, or even a moment.
Back to Top
|